LISTEN HUKAMNAMA SAHIB

TRIBUNE INTERNATIONAL: Bargari to Shillong yatra on bike

ਗੁਰਜੀਤ  ਸਿੰਘ ਝਾਮਪੁਰ  ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਪ੍ਰਤੀਨਿਧ ਬਣਾ ਕੇ ਮੇਘਾਲਿਆ ਦੇ ਰਾਜਪਾਲ ਸ੍ਰੀ ਐਸ ਪੀ ਮਲਿਕ ਨੂੰ ਮਿਲਣ ਲਈ ਮੋਟਸਾਈਕਲ ਤੇ ਭੇਜਿਆ ਤਾਂ ਕਿ ਸ਼ਿਲਾਂਗ ਵਿਖੇ ਵਸਦੇ ਹਰੀਜਨ ਭਾਈਚਾਰੇ ਨੂੰ ਉਥੋਂ ਉਜਾੜੇ ਤੋਂ ਬਚਾਇਆ ਜਾ ਸਕੇ।  200 ਸਾਲਾਂ ਤੋਂ ਪੰਜਾਬੀ ਉਥੇ ਵਸ ਰਹੇ ਹਨ ਪ੍ਰੰਤੂ ਹੁਣ ਸਰਕਾਰ ਉਹਨਾਂ ਨੂੰ ਉਜਾੜਨ ਲਈ ਹੋਈ ਹੈ। ਸਰਦਾਰ ਗੁਰਜੀਤ ਸਿੰਘ ਝਾਮਪੁਰ ਨੇ ਰਾਜਪਾਲ ਨਾਲ ਇਹ ਮਸਲਾ ਗੰਭੀਰਤਾ ਨਾਲ ਉਠਾਇਆ ਜਿਸਦਾ ਉਥੇ ਦੇ ਮੀਡੀਆ ਨੇ ਵੀ ਪ੍ਰਕਾਸ਼ਤ ਕੀਤਾ। ਰਾਜਪਾਲ ਮਲਿਕ ਨੇ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਉਹ ਪੁਹਲ ਦੇ ਅਧਾਰ ਉਤੇ ਹੱਲ ਕਰਵਾਉਣ ਜਾ ਰਹੇ ਹਨ ਤਾਂ ਜੀ ਕਿਸੇ ਕਿਸਮ ਦਾ ਵਿਵਾਦ ਬਾਅਦ ਵੀ ਨਾ ਉੱਠ ਸਕੇ।  ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਝਾਮਪੁਰ ਦਾ ਮੁੜ  ਵਾਪਸ ਕਿਲਾ ਸਰਦਾਰ ਹਰਨਾਮ ਸਿੰਘ ਵਿਖੇ ਪਹੁੰਚਣ ਸਵਾਗਤ ਕੀਤਾ।। ਏਥੇ ਇਸ ਵਰਣਨ ਕਰਨਾ ਮੁਨਾਸਬ ਹੈ ਕਿ ਗੁਰਜੀਤ ਸਿੰਘ ਝਾਮਪੁਰ ਨੇ ਪਹਿਲਾ ਵੀ ਸਮਾਜਿਕ ਕੰਮਾਂ ਵਿਚ ਹਿਸਾ ਪਾਇਆ । ਹੁਣ ਫਿਰ 4700 ਕਿਲੋਮੀਟਰ ਦਾ ਬਰਗਾੜੀ ਤੋਂ ਸ਼ਿਲਾਂਗ ਦਾ ਸਫ਼ਰ ਤਹਿ ਕੀਤਾ ਤੇ ਸਫਲਤਾ ਨਾਲ ਪੰਜਾਬੀਆਂ ਦਾ ਮਸਲਾ ਉਠਾਇਆ ਹੈ। ਸਿੰਘ ਬਾਰਡਰ ਤੇ ਵੀ ਲਗਾਤਾਰ ਹਾਜਰੀਆਂ ਲਗਵਾਈਆਂ ਤੇ ਕੜਕਦੀ ਠੰਡ ਵਿੱਚ ਬੁਨੈਣ ਪਾ ਕੇ ਮੋਟਰ ਸਾਇਕਲ ਤੇ ਦਿੱਲੀ ਤਕ ਸਫ਼ਰ ਕੀਤਾ ਤੇ ਸਾਇਕਲ ਉਤੇ ਕੰਨਿਆਕੁਮਾਰੀ ਤਕ ਲੋਕਾਂ ਨੂੰ ਜਾਗਰੂਕ ਕਿਸਾਨੀ ਹਕਾ ਲਈ ਕੀਤਾ।
TRIBUNE INTERNATIONAL: Bargari to Shillong yatra on bike:   ਗੁਰਜੀਤ  ਸਿੰਘ ਝਾਮਪੁਰ  ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਪ੍ਰਤੀਨਿਧ ਬਣਾ ਕੇ ਮੇਘਾਲਿਆ ਦੇ ਰਾਜਪਾਲ ਸ੍ਰੀ ਐਸ ਪ...