ਅੱਜ ਧੰਨ ਗੁਰੁ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਵੇਲੇ ਉਸਤਤਿ ਵਿਚ ਕੁਝ ਲਾਈਨਾ ਜੋ ਕਰੋਨਾ ਕਾਲ ਦੋਰਾਨ ਲਿਖੀਆਂ ਸਨ ਆਪ ਜੀ ਦੇ ਰੂਬਰੂ ਕਰਨ ਜਾ ਰਿਹਾ ਹਾਂ । ਅਸੀਸ ਬਖਸ਼ਣੀ ਜੀ
ਮੈਂਨੂੰ ਅੱਜ ਇੱਕ ਕਾਮੈਂਟ ਆਇਆ।
ਜਿਸਨੇ ਮੈਨੂੰ ਅੰਦਰੋਂ ਹਿਲਾਇਆ।
ਕਾਮੈਂਟ ਕਰਨ ਵਾਲਾ ਸੀ ਲਿਖਦਾ।
ਤੂੰ ਬਣਿਆ ਫਿਰਦਾ ਸੀ ਗੁਰੂ ਰਾਮ ਦਾਸ ਦਾ ਸਿੱਖੜਾ।
ਤੁਰ ਚੱਲਿਆ ਸੀ ਚੀਨ ਸੁਧਾਰਨ ਬਿਮਾਰੀ।
ਅੱਜ ਵਿਲਕਣ ਪੰਜਾਬ ਦੇ ਲੋਕੀ ਫੈਲ ਰਹੀ ਮਹਾਂਮਾਰੀ।
ਲ਼ਾਕਡਾਉਨ ਤੋਂ ਬਾਅਦ ਕਰਫਿਉ ਲਾ ਤਾ।
ਰਾਸ਼ਨ ਦੁਕਾਨਾਂ ਵਿਚੋਂ ਮੁਕਾਤਾ।
ਸੈਨੀਟਾਈਜਰ ਨਾ ਮਿਲਦੇ ਸਸਤੇ।
ਮਾਸਕ ਵੀ ਜਿਵੇਂ ਲੈ ਗਏ ਫਰਿਸ਼ਤੇ।
ਹਰ ਬੰਦਾ ਹੈ ਸੋਗ ਵਿੱਚ ਡੁੱਬਿਆ।
ਜਿਨ੍ਹਾਂ ਨੇ ਸੀ ਸੀਨਾ ਤਾਣ ਕੇ ਰੱਖਿਆ।
ਹੁਣ ਦੱਸ ਤੇਰੇ ਸਰੋਵਰ ਦਾ ਕੀ ਕਰੂ ਪਾਣੀ?
ਜਾਣੀ ਸਭ ਦੀ ਮੁੱਕ ਕਹਾਣੀ।
ਕਾਮੈਂਟ ਪੜ੍ਹਕੇ ਮੈਂ ਸੋਚਾਂ ਦੇ ਵਿਚ ਡੁੱਬਿਆ।
ਮੈਂ ਤਾਂ ਗੁਰੂ ਦੀ ਗੱਲ ਸੀ ਕੀਤੀ।
ਇਹਨਾਂ ਲੋੋਕਾਂ ਗੱਲ ਮੇਰੇ ਗਲ ਪਾ ਦਿੱਤੀ।
ਉਹਨਾਂ ਨੂੰ ਕੋਈ ਕੁੱਝ ਨਹੀਂ ਕਹਿੰਦੇ।
ਜਿਹੜੇ ਆਢਾ ਗੁਰੂ ਦੇ ਨਾਲ ਨੇ ਲੈਂਦੇ।
ਮੇਰੇ ਉਤੇ ਤਰਕ ਨੇ ਕਰਦੇ।
ਕਹਿੰਦੇ ਤੇਰੇ ਵਰਗੇ ਉਹਨਾਂ ਦਾ ਪਾਣੀ ਭਰਦੇ।
ਮੈਂ ਵੀ ਜੁੜ ਕੇ ਬੈਠ ਗਿਆ ਵਿੱਚ ਸਮਾਧੀ।
ਪਹਿਲਾਂ ਟੇਕ ਗੁਰੂ ਰਾਮ ਦਾਸ ਦੀ ਸਾਧੀ।
ਜਿਨ੍ਹਾਂ ਬਖਸ਼ਿਆ ਜੀਵਨ ਮੇਰਾ।
ਹੁਣ ਇਹ ਬੋਨਸ ਵਰਗਾ ਜਿਹੜਾ।
ਪਤਾ ਨਹੀਂ ਕਦੋ ਬੁਲਾਵਾ ਆ ਜਾਣਾ।
ਇਥੇ ਸਭ ਧਰਿਆ ਧਰਾਇਆ ਰਹਿ ਜਾਣਾ।
ਅਰਦਾਸ ਬੇਨਤੀ ਸਤਿਗੁਰੂ ਅੱਗੇ।
ਤੱਤੀ ਵਾਉ ਨਾ ਕਿਸੇ ਨੂੰ ਲੱਗੇ।
ਜੋ ਨਿੰਦਕ ਦੋਖੀ ਗੁਰੂ ਜੀ ਤੇਰੇ ।
ਸਮਝ ਅਣਜਾਣ ਬਖਸ਼ ਗੁਰੂ ਮੇਰੇ।
ਉਹਨਾਂ ਦੀ ਕਸੂਰ ਕੋਈ ਨਾ।
ਤੇਰੇ ਵੱਲੋਂ ਸਾਡਾ ਬੇਲੀ ਕੋਈ ਨਾ।
ਸਾਇੰਸ ਨੂੰ ਸੀ ਸਮਝਦੇ ਉੱਚੀ।
ਜੋ ਵਾਹਿਗੁਰੂ ਨੇ ਪਾ ਦਿੱਤੀ ਪੁੱਠੀ।
ਕਰੋਨਾਵਾਇਰਸ ਵਿਚ ਭੀ ਤੂੰ ਹੀ।
ਜ਼ਰੇ ਜ਼ਰੇ ਦੇ ਵਿੱਚ ਭੀ ਤੂੰ ਹੀ।
ਰੋਮ ਰੋਮ ਦੇ ਵਿੱਚ ਭੀ ਤੂੰ ਹੀ।
ਮੰਤਰ ਤੰਤਰ ਦੇ ਵਿੱਚ ਭੀ ਤੂੰ ਹੀ।
ਦੁੱਖੀ ਸੁਖੀ ਵਿੱਚ ਭੀ ਤੂੰ ਹੀ।
ਨਿੰਦਕ ਅੰਦਰ ਭੀ ਤੂੰ ਹੀ।
ਆਪਣਿਆ ਅੰਦਰ ਭੀ ਤੂੰ ਹੀ।
ਬੇਗਾਨਿਆ ਵਿੱਚ ਭੀ ਤੂੰ ਹੀ।
ਜਿੱਧਰ ਨਿਗਾਹ ਮਾਰ ਕੇ ਵੇਖਾਂ।
ਬੱਸ ਤੇਰੇ ਹੀ ਦੀਦਾਰ ਮੈਂ ਦੇਖਾਂ।
ਐਨੀ ਕ੍ਰਿਪਾ ਕਰਦੇ ਵਾਹਿਗੁਰੂ।
ਨਾਮ ਆਧਾਰ ਬਣ ਜਾਵੇ ਵਾਹਿਗੁਰੂ।
ਜੇਕਰ ਭਗਤਾਂ ਦੀ ਰੱਖਿਆ ਕਰਦਾ ਆਇਆ।
ਅੱਜ ਵੀ ਰੱਖ ਦਿਖਾ ਰੱਬਾ।
ਬੇੜੀ ਦੁਨੀਆਂ ਦੀ ਡੁੱਬਦੀ ਜਾਂਦੀ ਬੰਨੇ ਲਾ ਰੱਬਾ।
ਝਾਂਮਪੁਰ ਨੂੰ ਵੀ ਭਿੰਨ ਭੇਦ ਤੋਂ ਬਚਾ ਰੱਬਾ॥