The daily Hukamnama Sahib from Sri Darbar Sahib Amritsar including Translation in Punjabi and English audio
ਆਸਾ ॥ ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥ ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥ ਰਾਮ ਰਾਮ ਰਾਮ ਰਮੇ ਰਮਿ ਰਹੀਐ ॥ ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥ ਕਊਆ ਕਹਾ ਕਪੂਰ ਚਰਾਏ ॥ ਕਹ ਬਿਸੀਅਰ ਕਉ ਦੂਧੁ ਪੀਆਏ ॥੨॥ ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥ ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥ ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥
ਅਰਥ: (ਜਿਵੇਂ) ਕੁੱਤੇ ਨੂੰ ਸਿੰਮ੍ਰਿਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ, ਤਿਵੇਂ ਸਾਕਤ ਦੇ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਕਤ ਉੱਤੇ ਅਸਰ ਨਹੀਂ ਪੈਂਦਾ।1।
(ਹੇ ਭਾਈ! ਆਪ ਹੀ) ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਕਦੇ ਭੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ।1। ਰਹਾਉ।
ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੋਈ ਗੁਣ ਨਹੀਂ ਨਿਕਲਦਾ (ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ, ਇਸੇ ਤਰ੍ਹਾਂ) ਸੱਪ ਨੂੰ ਦੁੱਧ ਪਿਲਾਉਣ ਨਾਲ ਭੀ ਕੋਈ ਫ਼ਾਇਦਾ ਨਹੀਂ ਹੋ ਸਕਦਾ (ਉਹ ਡੰਗ ਮਾਰਨੋਂ ਫਿਰ ਭੀ ਨਹੀਂ ਟਲੇਗਾ)।2।
ਇਹ ਚੰਗੇ-ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਸਾਧ-ਸੰਗਤ ਵਿਚ ਬੈਠਿਆਂ ਹੀ ਆਉਂਦੀ ਹੈ, ਜਿਵੇਂ ਪਾਰਸ ਨੂੰ ਛੋਹ ਕੇ ਉਹ ਲੋਹਾ ਭੀ ਸੋਨਾ ਹੋ ਜਾਂਦਾ ਹੈ।3।
ਕੁੱਤਾ ਤੇ ਸਾਕਤ ਜੋ ਕੁਝ ਕਰਦਾ ਹੈ, ਪ੍ਰੇਰਿਆ ਹੋਇਆ ਹੀ ਕਰਦਾ ਹੈ, ਪਿਛਲੇ ਕੀਤੇ ਕਰਮਾਂ-ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ (ਭਾਵ, ਜੋ ਸੰਸਕਾਰ ਇਸ ਦੇ ਮਨ ਵਿਚ ਬਣ ਚੁਕੇ ਹਨ) ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ।4।
ਕਬੀਰ ਆਖਦਾ ਹੈ– ਜੇ ਅੰਮ੍ਰਿਤ (ਭਾਵ, ਮਿਠਾਸ ਵਾਲਾ ਜਲ) ਲੈ ਕੇ ਨਿੰਮ ਦੇ ਬੂਟੇ ਨੂੰ ਮੁੜ ਮੁੜ ਸਿੰਜਦੇ ਰਹੀਏ, ਤਾਂ ਭੀ ਉਸ ਬੂਟੇ ਦਾ ਜਮਾਂਦਰੂ (ਕੁੜਿੱਤਣ ਵਾਲਾ) ਸੁਭਾਉ ਦੂਰ ਨਹੀਂ ਹੋ ਸਕਦਾ।5।7। 20।
ਸ਼ਬਦ ਦਾ ਭਾਵ = ਹਰੇਕ ਮਨੁੱਖ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਪੁਰਾਣੀਆਂ ਲੀਹਾਂ ਵਿਚ ਤੁਰਿਆ ਜਾ ਰਿਹਾ ਹੈ। ਸੋ, ਕਿਸੇ ਨੂੰ ਦਿੱਤੀ ਹੋਈ ਸਿੱਖਿਆ ਕੋਈ ਕਾਟ ਨਹੀਂ ਕਰਦੀ। ਪਰ, ਜੇ ਵਿਕਾਰੀ ਬੰਦਾ ਕਿਸੇ ਸਬੱਬ ਸਾਧ-ਸੰਗਤ ਵਿਚ ਆ ਜਾਏ, ਉੱਥੇ ਸਹਿਜੇ ਸਹਿਜੇ ਨਵੀਂ ਘਸਰ ਲੱਗਣ ਨਾਲ ਪੁਰਾਣੇ ਮੰਦੇ ਸੰਸਕਾਰ ਮਿਟਣੇ ਸ਼ੁਰੂ ਹੋ ਜਾਂਦੇ ਹਨ, ਤੇ ਆਖ਼ਰ ਮਨੁੱਖ ਸੁੱਧ ਸੋਨਾ ਬਣ ਜਾਂਦਾ ਹੈ। 20।
Meaning: (As) reciting Simritis to a dog is of no benefit, similarly the virtues of God in the presence of Sakat do not affect the Sakat. 1. (O brother! You) should always meditate on God, never teach a Sakat to meditate. 1. stay
There is no merit in feeding mushka-camphor to a crow (because a crow cannot get used to eating dirt, similarly) there is no benefit in feeding a snake with milk (it will not bite again). 2. This intellect that tests good and bad deeds comes only by sitting in the company of saints, just as even iron turns to gold by touching the Paras. 3.
Whatever the dog does on the sakata, he does it only when he is inspired, according to the past deeds, what is written on his forehead from the beginning (that is, the rites that have been formed in his mind) is done in the same way now. 4. Kabir says – if we keep watering the neem plant again and again with amrit (ie, sweet water), even then the congealing nature of that plant cannot be removed. 5.7. 20.
The meaning of the word = Every human being is walking in the old lines inspired by the rites of his past deeds. So, the education given to someone does not cut it. However, if a depraved person joins the Sadh-Sangat for some reason, the old bad habits will be erased with the help of a new habit, and finally the person will become pure gold. 20.
Brought to you by @ Gs jhampur ------------------------------------------------------------
Connect with GS Jhampur» Subscribe to Audio Gurbani: https://Anchor.fm/gsjhampur/ » Subscribe to our YouTube Channel:https://youtube.com/GurjitSinghJhampur» Like us on Facebook: https://www.facebook.com/gsjhampur» Tweet us on Twitter:https://twitter.com/tazamudda?t=eAP0Aj6t2QfjJBXJN183wg&s=09 » Follow us on Instagram:https://www.instagram.com/s/aGlnaGxpZ2h0OjE3ODU5NTA3NTQ1MTEwNDU1?igshid=YmMyMTA2M2Y=»